Hukamnama


ਸ਼ੁੱਕਰਵਾਰ 14 ਕਤੱਕ 30 ਅਕਤੂਬਰ 2020
ੴ ਆਸ਼ਰਮ ਠਾਠ ਨਾਨਕਸਰ ਸੀਂਘੜਾ ਕਰਨਾਲ ਹਰਿਆਣਾ
ਜੁੱਗੋ ਜੁੱਗ ਅਟੱਲ ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਦਾ ਸ੍ਰੀ ਮੁੱਖਵਾਕ
ਅੰਗ 657
ਪੂਰਨਮਾਸ਼ੀ ਸ਼ਨੀਵਾਰ 31/10/20
ਮੱਸਿਆ ਸ਼ਨੀਵਾਰ 14/11/20
ਸੰਗਰਾਂਦ ਮੱਘਰ ਐਤਵਾਰ 15-11-20
ਸੋਰਠਿ ਘਰੁ ੩ ॥ ਅਣਮੜਿਆ ਮੰਦਲੁ ਬਾਜੈ ॥ ਬਿਨੁ ਸਾਵਣ ਘਨਹਰੁ ਗਾਜੈ ॥ ਬਾਦਲ ਬਿਨੁ ਬਰਖਾ ਹੋਈ ॥ ਜਉ ਤਤੁ ਬਿਚਾਰੈ ਕੋਈ ॥੧॥ ਮੋ ਕਉ ਮਿਲਿਓ ਰਾਮੁ ਸਨੇਹੀ ॥ ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ ॥ ਮਿਲਿ ਪਾਰਸ ਕੰਚਨੁ ਹੋਇਆ ॥ ਮੁਖ ਮਨਸਾ ਰਤਨੁ ਪਰੋਇਆ ॥ ਨਿਜ ਭਾਉ ਭਇਆ ਭ੍ਰਮੁ ਭਾਗਾ ॥ ਗੁਰ ਪੂਛੇ ਮਨੁ ਪਤੀਆਗਾ ॥੨॥ ਜਲ ਭੀਤਰਿ ਕੁੰਭ ਸਮਾਨਿਆ ॥ ਸਭ ਰਾਮੁ ਏਕੁ ਕਰਿ ਜਾਨਿਆ ॥ ਗੁਰ ਚੇਲੇ ਹੈ ਮਨੁ ਮਾਨਿਆ ॥ ਜਨ ਨਾਮੈ ਤਤੁ ਪਛਾਨਿਆ ॥੩॥੩॥ ਅਰਥ: ਮੈਨੂੰ ਪਿਆਰਾ ਰਾਮ ਮਿਲ ਪਿਆ ਹੈ, ਜਿਸ ਦੇ ਮਿਲਣ ਦੀ ਬਰਕਤਿ ਨਾਲ ਮੇਰਾ ਸਰੀਰ ਭੀ ਚਮਕ ਪਿਆ ਹੈ।੧।ਰਹਾਉ। ਜਿਹੜਾ ਭੀ ਕੋਈ ਮਨੁੱਖ ਇਸ ਅਸਲੀਅਤ ਨੂੰ ਵਿਚਾਰਦਾ ਹੈ (ਭਾਵ, ਜਿਸ ਦੇ ਭੀ ਅੰਦਰ ਇਹ ਮੇਲ-ਅਵਸਥਾ ਵਾਪਰਦੀ ਹੈ, ਉਸ ਦੇ ਅੰਦਰ) ਢੋਲ ਵੱਜਣ ਲੱਗ ਪੈਂਦਾ ਹੈ (ਪਰ ਉਹ ਢੋਲ ਖੱਲ ਨਾਲ) ਮੜ੍ਹਿਆ ਹੋਇਆ ਨਹੀਂ ਹੁੰਦਾ, (ਉਸ ਦੇ ਮਨ ਵਿਚ) ਬੱਦਲ ਗੱਜਣ ਲੱਗ ਪੈਂਦਾ ਹੈ, ਪਰ ਉਹ ਬੱਦਲ ਸਾਵਣ ਮਹੀਨੇ ਦੀ ਉਡੀਕ ਨਹੀਂ ਕਰਦਾ (ਭਾਵ, ਹਰ ਵੇਲੇ ਗੱਜਦਾ ਹੈ) , ਉਸ ਦੇ ਅੰਦਰ ਬੱਦਲਾਂ ਤੋਂ ਬਿਨਾ ਹੀ ਮੀਂਹ ਪੈਣ ਲੱਗ ਜਾਂਦਾ ਹੈ (ਬੱਦਲ ਤਾਂ ਕਦੇ ਆਏ ਤੇ ਕਦੇ ਚਲੇ ਗਏ, ਉੱਥੇ ਹਰ ਵੇਲੇ ਹੀ ਨਾਮ ਦੀ ਵਰਖਾ ਹੁੰਦੀ ਹੈ) ।੧। ਨੋਟ: ਜਿਵੇਂ ਕਿਤੇ ਢੋਲ ਵੱਜਿਆਂ ਨਿੱਕੇ-ਮੋਟੇ ਹੋਰ ਖੜਾਕ ਸੁਣਾਈ ਨਹੀਂ ਦੇਂਦੇ, ਤਿਵੇਂ ਜਿਸ ਮਨੁੱਖ ਦੇ ਅੰਦਰ ਰਾਮ-ਨਾਮ ਦਾ ਢੋਲ ਵੱਜਦਾ ਹੈ ਨਾਮ ਦਾ ਪ੍ਰਭਾਵ ਪੈਂਦਾ ਹੈ, ਉੱਥੇ ਮਾਇਕ ਵਿਕਾਰਾਂ ਦਾ ਸ਼ੋਰ ਨਹੀਂ ਸੁਣੀਂਦਾ; ਉੱਥੇ ਹਰ ਵੇਲੇ ਨਾਮ ਦਾ ਬੱਦਲ ਗੱਜਦਾ ਹੈ, ਤੇ ਮਨ-ਮੋਰ ਪੈਲਾਂ ਪਾਉਂਦਾ ਹੈ; ਉਥੇ ਹਰ ਵੇਲੇ ਨਾਮ ਦੀ ਵਰਖਾ ਨਾਲ ਠੰਢ ਪਈ ਰਹਿੰਦੀ ਹੈ ਸਤਿਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ ਇਸ ਤਰ੍ਹਾਂ ਪਤੀਜ ਗਿਆ ਹੈ (ਤੇ ਸੁਅੱਛ ਹੋ ਗਿਆ ਹੈ) ਜਿਵੇਂ ਪਾਰਸ ਨਾਲ ਛੋਹ ਕੇ (ਲੋਹਾ) ਸੋਨਾ ਬਣ ਜਾਂਦਾ ਹੈ, ਹੁਣ ਮੇਰੇ ਬਚਨਾਂ ਵਿਚ ਤੇ ਖ਼ਿਆਲਾਂ ਵਿਚ ਨਾਮ-ਰਤਨ ਹੀ ਪਰੋਤਾ ਗਿਆ ਹੈ, (ਪ੍ਰਭੂ ਨਾਲ ਹੁਣ) ਮੇਰਾ ਆਪਣਿਆਂ ਵਾਲਾ ਪਿਆਰ ਪੈ ਗਿਆ ਹੈ, (ਇਹ) ਭੁਲੇਖਾ ਰਹਿ ਹੀ ਨਹੀਂ ਗਿਆ (ਕਿ ਕਿਤੇ ਕੋਈ ਓਪਰਾ ਭੀ ਹੈ) ।੨। (ਜਿਵੇਂ ਸਮੁੰਦਰ ਦੇ) ਪਾਣੀ ਵਿਚ ਘੜੇ ਦਾ ਪਾਣੀ ਮਿਲ ਜਾਂਦਾ ਹੈ (ਤੇ ਆਪਣੀ ਵੱਖਰੀ ਹਸਤੀ ਮਿਟਾ ਲੈਂਦਾ ਹੈ) , ਮੈਨੂੰ ਭੀ ਹੁਣ ਹਰ ਥਾਂ ਰਾਮ ਹੀ ਰਾਮ ਦਿੱਸਦਾ ਹੈ (ਮੇਰੀ ਆਪਣੀ ਅਪਣੱਤ ਰਹੀ ਹੀ ਨਹੀਂ) ; ਆਪਣੇ ਸਤਿਗੁਰੂ ਨਾਲ ਮੇਰਾ ਮਨ ਇਕ-ਮਿਕ ਹੋ ਗਿਆ ਹੈ ਤੇ ਮੈਂ ਦਾਸ ਨਾਮੇ ਨੇ (ਜਗਤ ਦੇ) ਅਸਲੇ ਪਰਮਾਤਮਾ ਨਾਲ (ਪੱਕੀ) ਸਾਂਝ ਪਾ ਲਈ ਹੈ।੩।੩। सोरठि घरु ३ ॥ अणमड़िआ मंदलु बाजै ॥ बिनु सावण घनहरु गाजै ॥ बादल बिनु बरखा होई ॥ जउ ततु बिचारै कोई ॥१॥ अर्थ: जो भी कोई मनुष्य इस सच्चाई को विचारता है (अर्थात, जिसके भी अंदर ये मेल-अवस्था घटित होती है, उसके अंदर) ढोल बजने लग जाते हैं। (पर वह ढोल खाल से) मढ़े हुए नहीं होते, (उसके मन में) बादल गरजने लग जाते हैं, पर वह बादल सावन महीने का इन्तजार नहीं करते (भाव, हर वक्त गरजते हैं), उसके अंदर बगैर बादलों के ही बरसात होने लग जाती है (बादल तो कभी आए और कभी चले गए, वहाँ हर वक्त ही नाम की बरखा होती रहती है।)।1। नोट: जैसे कहीं ढोल बजने से छोटी-मोटी और आवाजें सुनाई नहीं देती, वैसे ही जिस मनुष्य के अंदर राम-नाम का ढोल बजता है नाम का प्रभाव पड़ता है, वहाँ मायावी विकारों का शोर सुनाई नहीं देता, वहाँ हर वक्त नाम के बादल गरजते हैं, और मन-मोर नृत्य करता है; वहाँ हर वक्त नाम की बरखा से ठंढ पड़ी रहती है। मो कउ मिलिओ रामु सनेही ॥ जिह मिलिऐ देह सुदेही ॥१॥ रहाउ॥ अर्थ: मुझे प्यारा राम मिल गया है, जिससे मिलने की इनायत से मेरा शरीर भी चमक पड़ा है।1। रहाउ। मिलि पारस कंचनु होइआ ॥ मुख मनसा रतनु परोइआ ॥ निज भाउ भइआ भ्रमु भागा ॥ गुर पूछे मनु पतीआगा ॥२॥ अर्थ: सतिगुरु की शिक्षा ले कर मेरा मन इस तरह पतीज गया है (और स्वच्छ हो गया है) जैसे पारस को छू के (लोहा) सोना बन जाता है, अब मेरे वचन में और ख़्यालों में नाम-रत्न ही परोया गया है, (प्रभु से अब) मेरा अपनों जैसा प्यार बन गया है, (ये) भ्रम रह ही नहीं गया (कि कहीं कोई बेगाना भी है)।2। जल भीतरि कु्मभ समानिआ ॥ सभ रामु एकु करि जानिआ ॥ गुर चेले है मनु मानिआ ॥ जन नामै ततु पछानिआ ॥३॥३॥ अर्थ: (जैसे समुंदर के) पानी में घड़े का पानी मिल जाता है (और अपनी अलग हस्ती को मिटा देता है), मुझे भी अब हर जगह राम ही राम दिखता है (मेरा अपना वजूद रहा ही नहीं); अपने सतिगुरु के साथ मेरा मन एक-मेक हो गया है और मैंने दास नामे ने (जगत की) असलियत परमात्मा से (पक्की) सांझ डाल ली है।3।3। Soraṯẖ gẖar 3. Aṇmaṛi▫ā manḏal bājai. The skinless drum plays. Bin sāvaṇ gẖanhar gājai. Without the rainy season, the clouds shake with thunder. Bāḏal bin barkẖā ho▫ī. Without clouds, the rain falls, Ja▫o ṯaṯ bicẖārai ko▫ī. ||1|| if one contemplates the essence of reality. ||1|| Mo ka▫o mili▫o rām sanehī. I have met my Beloved Lord. Jih mili▫ai ḏeh suḏehī. ||1|| rahā▫o. Meeting with Him, my body is made beauteous and sublime. ||1||Pause|| Mil pāras kancẖan ho▫i▫ā. Touching the philosopher's stone, I have been transformed into gold. Mukẖ mansā raṯan paro▫i▫ā. I have threaded the jewels into my mouth and mind. Nij bẖā▫o bẖa▫i▫ā bẖaram bẖāgā. I love Him as my own, and my doubt has been dispelled. Gur pūcẖẖe man paṯī▫āgā. ||2|| Seeking the Guru's guidance, my mind is content. ||2|| Jal bẖīṯar kumbẖ samāni▫ā. The water is contained within the pitcher; Sabẖ rām ek kar jāni▫ā. I know that the One Lord is contained in all. Gur cẖele hai man māni▫ā. The mind of the disciple has faith in the Guru. Jan nāmai ṯaṯ pacẖẖāni▫ā. ||3||3|| Servant Naam Dayv understands the essence of reality. ||3||3||